To: ਆਸਟਰੇਲੀਆਈ ਸਰਕਾਰ

ਮੈਡੀਕੇਅਰ ਵਿੱਚ ਹੋਰ ਕਟੌਤੀਆਂ ਬੰਦ ਕਰੋ

ਲਿਬਰਲ ਸਰਕਾਰ ਨੇ ਚੁੱਪਚਾਪ ਮੈਡੀਕੇਅਰ ਨੂੰ ਨੁਕਸਾਨ ਕਰਨ ਵਾਲੀਆਂ 1000 ਤੋਂ ਵੱਧ ਤਬਦੀਲੀਆਂ ਦਾ ਐਲਾਨ ਕੀਤਾ ਹੈ। ਇਹ ਤਬਦੀਲੀ ਮੈਡੀਕੇਅਰ ਵੱਲੋਂ ਮਹੱਤਵਪੂਰਨ ਇਲਾਜਾਂ ਅਤੇ ਸਰਜਰੀਆਂ ਵਾਸਤੇ ਕੀਤੀਆਂ ਅਦਾਇਗੀਆਂ ਨੂੰ ਘਟਾ ਦੇਵੇਗੀ।

1 ਜੁਲਾਈ ਤੋਂ ਲਾਗੂ ਹੋਈਆਂ ਤਬਦੀਲੀਆਂ ਵਿੱਚ ਸ਼ਾਮਲ ਹਨ

• ਆਰਥੋਪੈਡਿਕਸ
• ਆਮ ਸਰਜਰੀ
• ਦਿਲ ਦੀ ਸਰਜਰੀ ਸੰਬੰਧੀ ਸੇਵਾਵਾਂ (ਜਿਵੇਂ ਕਿ ਵਾਇਰੀਕੋਸ ਵੈਨਜ਼)
• ਜਨਰਲ ਪ੍ਰੈਕਟਿਸ ਅਤੇ ਮੁੱਢਲੀ ਸੰਭਾਲ

Why is this important?

ਡਾਕਟਰੀ ਮਾਹਰਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਹੈ ਕਿ ਇਹ ਤਬਦੀਲੀਆਂ ਕਾਰਨ ਜੇਬ ਲਾਗਤਾਂ ਵਧਣਗੀਆਂ - ਇਸਦਾ ਮਤਲਬ ਹੈ ਕਿ ਮਰੀਜ਼ਾਂ ਨੂੰ ਕੁਝ ਆਮ ਪ੍ਰਕਿਰਿਆਵਾਂ ਵਾਸਤੇ ਸੈਂਕੜੋਂ ਡਾਲਰ ਅਤੇ ਦੁਰਲੱਭ ਅਵਸਥਾਵਾਂ ਵਾਸਤੇ $10,000 ਤੱਕ ਦਾ ਭੁਗਤਾਨ ਕਰਨਾ ਪੈ ਸਕਦਾ ਹੈ।

ਲਿਬਰਲ ਸਰਕਾਰ ਨੇ ਪਹਿਲਾਂ ਹੀ 2014 ਤੋਂ ਮੈਡੀਕੇਅਰ ਅਤੇ ਹੋਰ ਸਿਹਤ ਪ੍ਰੋਗਰਾਮਾਂ ਲਈ ਅਰਬਾਂ ਦੀ ਫੰਡਿੰਗ ਵਿੱਚ ਕਟੌਤੀ ਕੀਤੀ ਹੈ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਉਨ੍ਹਾਂ ਨੇ ਮੈਡੀਕੇਅਰ ਇੰਡੈਕਸੇਸ਼ਨ ਦਰ ਨੂੰ ਰੋਕ ਦਿੱਤਾ, ਜੋ ਬਲਕ-ਬਿਲਿੰਗ ਨੂੰ ਘੱਟ ਕਰਦਾ ਹੈ।

ਸਾਨੂੰ ਮੈਡੀਕੇਅਰ ਨੂੰ ਬਚਾਉਣ ਦੀ ਲੋੜ ਹੈ। ਅਸੀਂ ਇਸ ਪਟੀਸ਼ਨ ਰਾਹੀਂ ਸਰਕਾਰ ਤੋਂ ਮੰਗ ਕਰਾਂਗੇ ਕਿ ਮੈਡੀਕੇਅਰ ਨੂੰ ਬਦਲਿਆ ਨਹੀਂ ਜਾਣਾ ਚਾਹੀਦਾ।

ਯੋਗਦਾਨ ਦੇਉਣ ਲਈ ਇਸ ਪਟੀਸ਼ਨ ਤੇ ਦਸਤਖਤ ਕਰੋ।

----

ਅਸੀਂ ਪੰਜਾਬੀ ਭਾਸ਼ਾ ਵਿੱਚ ਜਾਣਕਾਰੀ ਦੇਖਣ ਦੇ ਤੁਹਾਡੇ ਅਧਿਕਾਰ ਦਾ ਆਦਰ ਕਰਦੇ ਹਾਂ। ਅਸੀਂ ਵਧੇਰੇ ਜਾਣਕਾਰੀ ਪੰਜਾਬੀ ਭਾਸ਼ਾ ਵਿੱਚ ਉਪਲਬਧ ਕਰਵਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਾਂ।

-----

ਐਸ ਮੈਕਮੈਨਸ, ACTU ਸੈਕਰਟਰੀ, 365 ਕੁਈਨ ਸਟਰੀਟ, ਮੈਲਬੌਰਨ 3000 - ਦੁਆਰਾ ਅਧਿਕਾਰਤ