To: ਸਕਾਟ ਮੌਰੀਸਨ

ਸਾਰੇ ਕਾਮਿਆਂ ਵਾਸਤੇ ਪੇਡ ਆਈਸੋਲੇਸ਼ਨ ਲੀਵ

ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਉਹ ਸਾਰੇ ਕਾਮਿਆਂ ਲਈ ਤਨਖਾਹ ਵਾਲੀ ਸਵੈ-ਇਕਾਂਤ ਛੁੱਟੀ ਲਾਗੂ ਕਰੇ।
ਆਸਟਰੇਲੀਆ ਵਿੱਚ ਤਾਲਾਬੰਦੀ ਦੀਆਂ ਪਾਬੰਦੀਆਂ ਸਮਾਪਤ ਹੋ ਰਹੇ ਹਨ। ਜੇ ਤੁਹਾਨੂੰ ਸਵੈ-ਇਕਾਂਤ ਜਾਂ ਕੁਆਰੰਟੀਨ ਕਰਨਾ ਪੈ ਜਾਵੇ, ਉਹ ਕਾਰਨ ਤੁਸੀਂ ਕੰਮ 'ਤੇ ਹਾਜ਼ਰ ਨਹੀਂ ਹੋ ਸਕਦੇ ਤਾਂ ਤੁਹਾਨੂੰ ਸਵੈ-ਇਕਾਂਤ ਛੁੱਟੀ ਭੁਗਤਾਨ (ਪੇਡ ਆਈਸੋਲੇਸ਼ਨ ਲੀਵ) ਮਿਲਣਾ ਚਾਹੀਦਾ ਹੈ। 
ਸਰਕਾਰ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਇਸ ਦੇ ਕਾਰਨ ਕੋਈ ਵੀ ਆਪਣੀ ਆਮਦਨ ਜਾਂ ਕਮਾਈ ਛੁੱਟੀ ਨਾ ਖੋਵੇ। ਇਸ ਮਿਆਦ ਦੌਰਾਨ ਸਾਰੇ ਕਾਮਿਆਂ ਨੂੰ ਪੂਰੇ ਤਨਖਾਹ ਦਾ ਅਧਿਕਾਰ ਹੋਣਾ ਚਾਹੀਦਾ ਹੈ।
ਕਾਰੋਬਾਰਾਂ ਨੂੰ ਇਕਾਂਤ ਕੈਦ ਜਾਂ ਕੁਆਰੰਟੀਨ ਦੇ ਸਮੇਂ ਕਾਮਿਆਂ ਨੂੰ ਅਦਾ ਕੀਤੀਆਂ ਤਨਖਾਹਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਇਹ ਕਾਮਿਆਂ ਅਤੇ ਛੋਟੇ ਕਾਰੋਬਾਰਾਂ ਨੂੰ ਸੁਨਿਸ਼ਚਤ ਰਖੇਗਾ।

Why is this important?

ਕਾਮੇ (ਵਰਕਰਜ਼) ਸਾਨੂੰ ਇਸ ਮਹਾਂਮਾਰੀ ਵਿੱਚ ਲੋੜੀਂਦੀ ਸਹਾਇਤਾ ਦੇ ਰਹੇ ਹਨ। ਬਹੁਤ ਸਾਰੇ ਜ਼ਰੂਰੀ (ਇਸੇਂਸ਼ਲ) ਕਾਮਿਆਂ ਨੂੰ ਅਜੇ ਵੀ ਕੋਵਿਡ ਦੇ ਸੰਪਰਕ ਵਿੱਚ ਆਉਣ ਦਾ ਲਗਾਤਾਰ ਖਤਰਾ ਹੈ।
ਦੋ ਲੱਖ ਤੋਂ ਵੱਧ ਆਮ (ਕੈਸੂਅਲ) ਕਰਮਚਾਰੀਆਂ ਕੋਲ ਸਾਲਾਨਾ ਛੁੱਟੀ ਅਤੇ ਬਿਮਾਰ ਛੁੱਟੀ ਨਹੀਂ ਹੈ। ਸਵੈ-ਇਕਾਂਤ ਜਾਂ ਕੁਆਰੰਟੀਨ ਕਾਰਨ ਜੇ ਕਿਸੇ ਨੂੰ ਗੁਜ਼ਾਰਾ ਕਰਨ ਬਾਰੇ ਚਿੰਤਾ ਹੋਵੇ ਤਾਂ ਇਹ ਬਹੁਤ ਅਣਉਚਿਤ ਹੋਵੇਗਾ। ਸਾਡੀ ਮੰਗ ਹੈ ਕਿ ਕਿਸੇ ਵੀ ਕਾਮੇ ਨੂੰ ਕਰਜ਼ੇ ਵਿੱਚ ਜਾਣ ਜਾਂ ਆਮਦਨ ਗੁਆਉਣ ਦਾ ਸਾਹਮਣਾ ਨਹੀਂ ਕਰਨਾ ਪਵੇ।
ਇਹ ਉਹ ਤਰੀਕਾ ਹੈ ਜਿਸ ਵਿੱਚ ਕਾਮੇ ਸ਼ਾਂਤੀਪੂਰਵਕ ਵਸ ਸਕਦੇ ਹਨ ਜਾਂ ਕੁਆਰੰਟੀਨ ਕਰ ਸਕਦੇ ਹਨ ਅਤੇ ਆਪਣੇ ਪਰਿਵਾਰਾਂ, ਭਾਈਚਾਰਿਆਂ ਅਤੇ ਸਹਿਕਰਮੀਆਂ ਦੀ ਰੱਖਿਆ ਕਰ ਸਕਦੇ ਹਨ।

ਯੋਗਦਾਨ ਦੇਉਣ ਲਈ ਇਸ ਪਟੀਸ਼ਨ ਤੇ ਦਸਤਖਤ ਕਰੋ ਜੀ।
----
ਅਸੀਂ ਪੰਜਾਬੀ ਭਾਸ਼ਾ ਵਿੱਚ ਜਾਣਕਾਰੀ ਦੇਖਣ ਦੇ ਤੁਹਾਡੇ ਅਧਿਕਾਰ ਦਾ ਆਦਰ ਕਰਦੇ ਹਾਂ। ਅਸੀਂ ਵਧੇਰੇ ਜਾਣਕਾਰੀ ਪੰਜਾਬੀ ਭਾਸ਼ਾ ਵਿੱਚ ਉਪਲਬਧ ਕਰਵਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਾਂ।

-----

ਐਸ ਮੈਕਮੈਨਸ, ACTU ਸੈਕਰਟਰੀ, 365 ਕੁਈਨ ਸਟਰੀਟ, ਮੈਲਬੌਰਨ 3000 - ਦੁਆਰਾ ਅਧਿਕਾਰਤ