To: ਸਕਾਟ ਮੌਰੀਸਨ

ਔਰਤਾਂ ਵਾਸਤੇ ਇੱਕ ਬਿਹਤਰ ਜੀਵਨ! ਸਕਾਟ ਮੌਰੀਸਨ, ਕੁਝ ਕਰੋ!

ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ:
1. ਲਿੰਗ ਭੇਦਭਾਵ ਐਕਟ ਦੇ ਅੰਦਰ ਕੰਮ 'ਤੇ ਸੈਕਸੁਅਲ ਹੈਰਾਸਮੈਂਟ ਨੂੰ ਖਤਮ ਕਰਨ ਲਈ ਇਮਪਲੋਏਰਸ 'ਤੇ ਇੱਕ ਸਕਾਰਾਤਮਕ ਫਰਜ਼ ਸ਼ਾਮਲ ਹੋਵੇ।
2. ਸਾਰੇ ਆਸਟਰੇਲੀਆਈ ਕਾਮਿਆਂ ਲਈ ਪਰਿਵਾਰਕ ਅਤੇ ਘਰੇਲੂ ਹਿੰਸਾ ਛੁੱਟੀ (10 ਦਿਨ) ਦੀ ਅਦਾਇਗੀ ਲਈ ਕਾਨੂੰਨ ਬਣਾਇਆ ਜਾਵੇ।

Why is this important?

ਲਗਭਗ 40% ਔਰਤਾਂ ਨੂੰ ਆਪਣੇ ਕੰਮ ਵਾਲੀ ਥਾਂ 'ਤੇ ਸੈਕਸੁਅਲ ਹੈਰਾਸਮੈਂਟ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਕੇਵਲ 17% ਔਰਤਾਂ ਸੋਚਦੀਆਂ ਹਨ ਕਿ ਉਹ ਇਸ ਪਰੇਸ਼ਾਨੀ ਦੀ ਰਿਪੋਰਟ ਕਰ ਸਕਦੀਆਂ ਹਨ। ਲਿੰਗ ਭੇਦਭਾਵ ਕਮਿਸ਼ਨ ਦੀਆਂ Respect@Work ਸਿਫਾਰਸ਼ਾਂ ਨੇ ਸਪੱਸ਼ਟ ਕਰ ਦਿੱਤਾ ਕਿ ਕੀ ਕਰਨ ਦੀ ਲੋੜ ਹੈ। ਉਨ੍ਹਾਂ ਨੇ ਸਿਫਾਰਸ਼ ਕੀਤੀ ਕਿ ਲਿੰਗ ਭੇਦਭਾਵ ਐਕਟ ਵਿੱਚ ਸੈਕਸੁਅਲ ਹੈਰਾਸਮੈਂਟ ਨੂੰ ਖਤਮ ਕਰਨ ਲਈ ਇਮਪਲੋਏਰਸ 'ਤੇ ਸਕਾਰਾਤਮਕ ਫਰਜ਼ ਹੋਣਾ ਚਾਹੀਦਾ ਹੈ। ਇਸਦਾ ਮਤਲਬ ਇਹ ਹੈ ਕਿ ਮਾਲਕਾਂ ਨੂੰ ਕਿਰਿਆਸ਼ੀਲ ਕਦਮ ਚੁੱਕਣੇ ਪੈਂਦੇ ਹਨ।

ਦੁੱਖ ਦੀ ਗੱਲ ਇਹ ਹੈ ਕਿ ਔਸਤਨ, ਹਰ ਹਫ਼ਤੇ ਇੱਕ ਔਰਤ ਦਾ ਕਤਲ ਇੱਕ ਮੌਜੂਦਾ ਜਾਂ ਸਾਬਕਾ ਸਾਥੀ ਦੁਆਰਾ ਕੀਤਾ ਜਾਂਦਾ ਹੈ। ਤਨਖਾਹ ਸਮੇਤ ਛੁੱਟੀ ਔਰਤਾਂ ਵਾਸਤੇ ਪਰਿਵਾਰਕ ਅਤੇ ਘਰੇਲੂ ਹਿੰਸਾ ਤੋਂ ਬਚਣ ਲਈ ਬਹੁਤ ਮਦਦਗਾਰੀ ਹੋਵੇਗੀ। ਅਸੀਂ 10 ਦਿਨਾਂ ਦੀ ਤਨਖਾਹ ਸਮੇਤ ਛੁੱਟੀ ਦੀ ਮੰਗ ਕਰ ਰਹੇ ਹਾਂ।

ਆਸਟਰੇਲੀਆ ਵਿੱਚ, ਔਰਤਾਂ ਲਈ ਇੱਕ ਬਿਹਤਰ ਜੀਵਨ ਹੋਵੇ। ਇਹ ਮੰਗ ਕਰਨ ਲਈ ਇਸ ਪਟੀਸ਼ਨ 'ਤੇ ਦਸਤਖਤ ਕਰੋ।
----
ਅਸੀਂ ਪੰਜਾਬੀ ਭਾਸ਼ਾ ਵਿੱਚ ਜਾਣਕਾਰੀ ਦੇਖਣ ਦੇ ਤੁਹਾਡੇ ਅਧਿਕਾਰ ਦਾ ਆਦਰ ਕਰਦੇ ਹਾਂ। ਅਸੀਂ ਵਧੇਰੇ ਜਾਣਕਾਰੀ ਪੰਜਾਬੀ ਭਾਸ਼ਾ ਵਿੱਚ ਉਪਲਬਧ ਕਰਵਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਾਂ।
-----
ਐਸ ਮੈਕਮੈਨਸ, ACTU ਸੈਕਰਟਰੀ, 365 ਕੁਈਨ ਸਟਰੀਟ, ਮੈਲਬੌਰਨ 3000 - ਦੁਆਰਾ ਅਧਿਕਾਰਤ

Australia

Maps © Stamen; Data © OSM and contributors, ODbL

Partner