To: ਸਕਾਟ ਮੌਰੀਸਨ

RATs ਨੂੰ ਸਾਰਿਆਂ ਲਈ ਮੁਫ਼ਤ ਅਤੇ ਪਹੁੰਚਯੋਗ ਬਣਾਓ

ਮੌਰੀਸਨ ਸਰਕਾਰ ਨੂੰ ਰੈਪਿਡ ਐਂਟੀਜਨ ਟੈਸਟਾਂ ਨੂੰ ਮੁਫਤ ਅਤੇ ਸਾਰਿਆਂ ਲਈ ਪਹੁੰਚਯੋਗ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ।

ਅਸੀਂ ਜਾਣਦੇ ਹਾਂ ਕਿ PCR ਟੈਸਟ ਕਰਵਾਉਣਾ ਕਿੰਨਾ ਮੁਸ਼ਕਲ ਹੋ ਗਿਆ ਹੈ ਅਤੇ ਫਾਰਮਾਸਿਸਟ ਕੋਲ RATs ਮਿਲਣਾ ਅਸੰਭਵ ਹੋ ਗਿਆ ਹੈ।

RATs ਨੂੰ ਮੁਫਤ ਅਤੇ ਪਹੁੰਚਯੋਗ ਬਣਾਉਣ ਨਾਲ ਸਾਡੀ PCR ਟੈਸਟਿੰਗ ਸਮਰੱਥਾ ਅਤੇ ਪਰਿਵਾਰਕ ਬਜਟ 'ਤੇ ਅਣਚਾਹਾ ਦਬਾਅ ਘੱਟ ਜਾਵੇਗਾ।

Why is this important?

ਯੂਨੀਅਨਾਂ ਅਤੇ ਕਾਰੋਬਾਰਾਂ ਨੇ ਸਕਾਟ ਮੌਰੀਸਨ ਨੂੰ ਅਕਤੂਬਰ ਵਿੱਚ RATs ਨੂੰ ਮੁਫ਼ਤ ਕਰਨ ਦੀ ਅਪੀਲ ਕੀਤੀ ਸੀ। ਉਹ ਕਾਰਵਾਈ ਕਰ ਸਕਦਾ ਸੀ, ਪਰ ਉਸ ਨੇ ਕੁਝ ਨਹੀਂ ਕੀਤਾ।

ਯੂਕੇ ਅਤੇ ਅਮਰੀਕੀ ਸਰਕਾਰਾਂ ਨੇ ਪਹਿਲਾਂ ਹੀ ਰੈਪਿਡ ਕੋਵਿਡ ਟੈਸਟਾਂ ਨੂੰ ਆਪਣੇ ਨਾਗਰਿਕਾਂ ਲਈ ਮੁਫਤ ਅਤੇ ਪਹੁੰਚਯੋਗ ਬਣਾ ਦਿੱਤਾ ਹੈ। ਇੱਕ ਵਾਰ ਫਿਰ, ਸਕਾਟ ਮੌਰੀਸਨ ਦੇ ਕਾਰਨ ਆਸਟਰੇਲੀਆ ਪਿੱਛੇ ਰਹਿ ਗਿਆ ਹੈ।

ਜੇ ਖੁਸ਼ਕਿਸਮਤੀ ਨਾਲ ਤੁਹਾਨੂੰ ਫਾਰਮਾਸਿਸਟ ਦੇ ਕੋਲ RATs ਮਿਲ ਜਾਵੇ ਤਾਂ ਇੱਕ RAT ਕਿੱਟ ਦਾ ਮੁੱਲ $20 ਤੱਕ ਹੋ ਸਕਦਾ ਹੈ। ਪੰਜ ਲੋਕਾਂ ਦੇ ਪਰਿਵਾਰ ਲਈ ਇਹ ਲਾਗਤ $100 ਹੈ। ਪ੍ਰਧਾਨ ਮੰਤਰੀ ਲਈ ਇਹ ਛੋਟੀ ਜਿਹੀ ਗੱਲ ਹੋ ਸਕਦੀ ਹੈ ਪਰ ਕਈ ਪਰਿਵਾਰਾਂ ਲਈ ਇਹ ਚਿੰਤਾ ਦਾ ਵਿਸ਼ਾ ਹੈ।

ਜਦੋਂ ਮੌਰੀਸਨ ਨੂੰ ਪੁੱਛਿਆ ਗਿਆ ਕਿ ਕੀ ਉਹ ਲੋੜਵੰਦਾਂ ਲਈ RATs ਮੁਫਤ ਕਰਨਗੇ, ਤਾਂ ਉਸਨੇ ਸੁਝਾਅ ਦਿੱਤਾ ਕਿ ਇਹ ਸਰਕਾਰ ਦਾ ਕੰਮ ਨਹੀਂ ਹੈ। ਜਦੋਂ ਇੱਕ ਪੱਤਰਕਾਰ ਨੇ ਮੌਰੀਸਨ ਨੂੰ ਵਿਸ਼ੇਸ਼ ਤੌਰ 'ਤੇ ਦੱਸਿਆ ਕਿ "ਹਰ ਕੋਈ RATs ਤੇ ਖਰਚ ਨਹੀਂ ਕਰ ਸਕਦਾ", ਤਾਂ ਪ੍ਰਧਾਨ ਮੰਤਰੀ ਨੇ ਬਣਾਉਟੀ ਜਵਾਬ ਦਿੱਤਾ, "ਕੁਝ ਲੋਕ ਕਰ ਸਕਦੇ ਹਨ, ਕੁਝ ਲੋਕ ਨਹੀਂ ਕਰ ਸਕਦੇ"।

ਅਸੀਂ ਮੌਰੀਸਨ ਦੀ ਅਣਗਹਿਲੀ ਅਤੇ ਅਸਮਰੱਥਾ ਨੂੰ ਸਹਿਣ ਨਹੀਂ ਕਰ ਸਕਦੇ। ਅਸੀਂ ਸਰਕਾਰ ਤੋਂ RATS ਨੂੰ ਮੁਫਤ ਅਤੇ ਪਹੁੰਚਯੋਗ ਬਣਾਉਣ ਦੀ ਮੰਗ ਕਰਦੇ ਹਾਂ।
----
ਅਸੀਂ ਪੰਜਾਬੀ ਭਾਸ਼ਾ ਵਿੱਚ ਜਾਣਕਾਰੀ ਦੇਖਣ ਦੇ ਤੁਹਾਡੇ ਅਧਿਕਾਰ ਦਾ ਆਦਰ ਕਰਦੇ ਹਾਂ। ਅਸੀਂ ਵਧੇਰੇ ਜਾਣਕਾਰੀ ਪੰਜਾਬੀ ਭਾਸ਼ਾ ਵਿੱਚ ਉਪਲਬਧ ਕਰਵਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਾਂ।
-----
ਐਸ ਮੈਕਮੈਨਸ, ACTU ਸੈਕਰਟਰੀ, 365 ਕੁਈਨ ਸਟਰੀਟ, ਮੈਲਬੌਰਨ 3000 - ਦੁਆਰਾ ਅਧਿਕਾਰਤ

Australia

Maps © Stamen; Data © OSM and contributors, ODbL

Partner